| |
 |
 |
Welcome -1
Date:2010/09/05 Logout
|
 |
 |
|
|
|
|
|
|
|
|
Punjabi News |
ਟੀਵੀਐਸ ਦੀ ਵਿਕਰੀ 'ਚ ਵਾਧਾ :ਲੁਧਿਆਣਾ - ਟੀਵੀਐਸ ਮੋਟਰ ਕੰਪਨੀ ਨੇ ਜੂਨ 2010 ਵਿਚ ਆਪਣੇ ਵਾਹਨਾਂ ਦੀ ਵਿਕਰੀ ਵਿਚ 36 ਫੀਸਦੀ ਵਾਧਾ ਦਰਜ ਕੀਤਾ ਹੈ। ਦੋ ਪਹੀਆ ਵਾਹਨਾਂ ਦੀ ਜੂਨ 2010 ਕੁਲ ਵਿਕਰੀ ਵਿਚ 1,56,685 ਅੰਕੜੇ ਨੂੰ ਪਾਰ ਕੀਤਾ ਹੈ, ਜਦਕਿ ਪਿਛਲੇ ਸਾਲ ਦੇ ਇਸੇ ਮਹੀਨੇ 'ਚ ਇਹ ਸੰਖਿਆ 1,15,448 ਸੀ।    Click to read complete description
ਮਹਿੰਗਾਈ ਦਰ ਘਟ ਕੇ 12.9 ਫੀਸਦੀ ਹੋਈ :ਨਵੀਂ ਦਿੱਲੀ - ਦੇਸ਼ ਦੀ ਸਾਲਾਨਾ ਖਾਧ ਮਹਿੰਗਾਈ ਦੀ ਦਰ 19 ਜੂਨ ਨੂੰ ਸਮਾਪਤ ਹੋਏ ਬੀਤੇ ਹਫ਼ਤੇ 'ਚ 12.9 ਫੀਸਦੀ ਰਹੀ। ਇਸ ਤੋਂ ਪਹਿਲਾਂ ਬੀਤੇ ਹਫ਼ਤੇ 'ਚ ਖਾਧ ਮਹਿੰਗਾਈ ਦੀ ਦਰ 16.7 ਫੀਸਦੀ ਸੀ।    Click to read complete description
ਨਕਸਲੀਆਂ ਵੱਲੋਂ ਬੀਐਸਐਫ ਕੈਂਪ 'ਤੇ ਹਮਲਾ :ਰਾਏਪੁਰ - ਨਕਸਲੀਆਂ ਨੇ ਛਤੀਸਗੜ੍ਹ ਦੇ ਕੰਕੇਰ ਜ਼ਿਲ੍ਹੇ ਵਿਚ ਕੋਇਲੀਬੇਰਾ ਪੁਲਿਸ ਥਾਣੇ ਤਹਿਤ ਪੈਂਦੇ ਖੇਤਰ ਉਦਾਨਪੁਰ ਵਿਖੇ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੇ ਕੈਂਪ 'ਤੇ ਹਮਲਾ ਕੀਤਾ।    Click to read complete description
ਲਾਹੌਰ 'ਚ ਧਮਾਕੇ-18 ਹਲਾਕ :ਲਾਹੌਰ - ਲਾਹੌਰ ਦੇ ਇਕ ਧਾਰਮਿਕ ਸਥਾਨ ਦਾਤਾ ਦਰਬਾਰ ਵਿਚ ਹੋਏ ਜ਼ਬਰਦਸਤ ਆਤਮਘਾਤੀ ਹਮਲਿਆਂ ਵਿਚ 18 ਵਿਅਕਤੀ ਮਾਰੇ ਗਏ ਤੇ 175 ਦੇ ਲਗਭਗ ਜ਼ਖ਼ਮੀ ਹੋ ਗਏ। ਦੂਜੇ ਪਾਸੇ ਪੁਲਿਸ ਨੇ ਮਰਨ ਵਾਲਿਆਂ ਦੀ ਗਿਣਤੀ 35 ਦੱਸੀ ਹੈ।    Click to read complete description
ਤੇਲ ਕੀਮਤਾਂ 'ਤੇ ਕਾਬੂ ਪਾਉਣ ਲਈ ਕਦਮ ਚੁੱਕੇ ਜਾਣ-ਸਿੱਧੂ :ਮੁੰਬਈ - ਭਾਜਪਾ ਦੇ ਕੌਮੀ ਜਨਰਲ ਸਕੱਤਰ ਨਵਜੋਤ ਸਿੰਘ ਸਿੱਧੂ ਨੇ ਅੱਜ ਕਿਹਾ ਕਿ 3 ਜੀ ਸਪੈਕਟ੍ਰਮ ਦੀ ਨਿਲਾਮੀ ਤੋਂ ਹੋਈ ਆਮਦਨ ਨੂੰ ਪੈਟਰੋਲੀਅਮ ਪਦਾਰਥਾਂ ਦੀਆਂ ਵਧ ਰਹੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਵਰਤਿਆ ਜਾਣਾ ਚਾਹੀਦਾ ਹੈ।    Click to read complete description
ਸਖਤ ਸੁਰੱਖਿਆ ਹੇਠ ਅਮਰਨਾਥ ਯਾਤਰਾ ਸ਼ੁਰੂ :ਜੰਮੂ - ਕਸ਼ਮੀਰ ਘਾਟੀ ਵਿਚ ਲੱਗੇ ਕਰਫਿਊ ਕਾਰਨ ਤਣਾਅਪੂਰਨ ਹਾਲਾਤਾਂ ਵਿਚ ਬੀਤੇ ਕੱਲ੍ਹ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ। ਸਖਤ ਸੁਰੱਖਿਆ ਪ੍ਰਬੰਧਾਂ ਹੇਠ 1272 ਸ਼ਰਧਾਲੂਆਂ ਦਾ ਜਥਾ ਅੱਜ ਇਥੋਂ ਦੇ ਬੇਸ ਕੈਂਪ ਤੋਂ ਅਮਰਨਾਥ ਗੁਫਾ ਦੇ ਦਰਸ਼ਨ ਕਰਨ ਲਈ ਰਵਾਨਾ ਹੋਇਆ।    Click to read complete description
ਲਸ਼ਕਰ ਦਾ ਮੁੱਖ ਨਿਸ਼ਾਨਾ ਭਾਰਤ :ਵਾਸ਼ਿੰਗਟਨ - ਅਮਰੀਕੀ ਐਡਮਿਰਲ ਮਾਈਕ ਮੁਲੇਨ ਨੇ ਇਥੇ ਕਿਹਾ ਹੈ ਕਿ ਅੱਤਵਾਦੀ ਜਥੇਬੰਲਸ਼ਕਰ ਦਾ ਮੁਖ ਨਿਸ਼ਾਨਾ ਭਾਰਤ ਹੈ ਜਦਕਿ ਇਸ ਦੀਆਂ ਜੜ੍ਹਾਂ ਪਾਕਿਸਤਾਨ ਤੇ ਅਫ਼ਗਾਨਿਸਤਾਨ ਤੱਕ ਫ਼ੈਲੀਆਂ ਹੋਈਆਂ ਹਨ।    Click to read complete description
ਤੇਲ ਕੀਮਤਾਂ ਵਿਚ ਵਾਧਾ ਜਾਇਜ਼-ਦਿਓੜਾ :ਨਵੀਂ ਦਿੱਲੀ - ਤੇਲ ਕੀਮਤਾਂ ਵਿਚ ਵਾਧੇ ਵਿਰੁੱਧ 5 ਜੁਲਾਈ ਨੂੰ ਦਿੱਤੇ ਗਏ ਰਾਸ਼ਟਰ ਵਿਆਪੀ ਹੜਤਾਲ ਦੇ ਸੱਦੇ ਦੌਰਾਨ ਤੇਲ ਮੰਤਰੀ ਮੁਰਲੀ ਦਿਓੜਾ ਨੇ ਕੀਮਤਾਂ ਵਧਾਉਣ ਦੇ ਨਿਰਨੇ ਨੂੰ ਜਾਇਜ਼ ਠਹਿਰਾਇਆ ਹੈ।    Click to read complete description
ਹਵਾਈ ਸਫ਼ਰ ਅੱਜ ਤੋਂ ਮਹਿੰਗਾ :ਨਵੀਂ ਦਿੱਲੀ - ਪਹਿਲੀ ਜੁਲਾਈ ਤੋਂ ਸਰਵਿਸ ਟੈਕਸ ਲਾਗੂ ਹੋ ਜਾਣ ਨਾਲ ਹਵਾਈ ਸਫਰ ਮਹਿੰਗਾ ਹੋ ਜਾਵੇਗਾ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅੱਜ ਤੋਂ ਲਾਗੂ ਹੋਵੇਗਾ ਜਿਸ ਨਾਲ ਘਰੇਲੂ ਤੇ ਕੌਮਾਂਤਰੀ ਹਵਾਈ ਸਫਰ ਕ੍ਰਮਵਾਰ 103 ਰੁਪਏ ਤੇ 515 ਰੁਪਏ ਮਹਿੰਗਾ ਹੋ ਜਾਵੇਗਾ।    Click to read complete description
ਮਕਬੂਜ਼ਾ ਕਸ਼ਮੀਰ 'ਚ ਕੋਈ ਅੱਤਵਾਦੀ ਕੈਂਪ ਨਹੀਂ-ਪਾਕਿ :ਇਸਲਾਮਾਬਾਦ - ਪਾਕਿਸਤਾਨ ਨੇ ਅੱਜ ਇਥੇ ਭਾਰਤੀ ਫ਼ੌਜ ਦੇ ਮੁਖੀ ਜਨਰਲ ਵੀ. ਕੇ. ਸਿੰਘ ਦੇ ਉਸ ਬਿਆਨ ਨੂੰ ਰੱਦ ਕਰਦਿਆਂ ਕਿਹਾ ਕਿ ਮਕਬੂਜ਼ਾ ਕਸ਼ਮੀਰ ਵਿਚ ਅੱਤਵਾਦੀਆਂ ਦਾ ਕੋਈ ਸਿਖਲਾਈ ਕੈਂਪ ਨਹੀਂ ਚੱਲ ਰਿਹਾ।    Click to read complete description
ਕਸ਼ਮੀਰ ਹਿੰਸਾ ਪਿੱਛੇ ਲਸ਼ਕਰ ਦਾ ਹੱਥ-ਚਿਦੰਬਰਮ :ਨਵੀਂ ਦਿੱਲੀ/ਸ੍ਰੀਨਗਰ - ਗ੍ਰਹਿ ਮੰਤਰੀ ਸ੍ਰੀ ਚਿਦੰਬਰਮ ਨੇ ਦੱਸਿਆ ਕਿ ਪਾਕਿਸਤਾਨ ਆਧਾਰਿਤ ਅੱਤਵਾਦੀ ਜਥੇਬੰਦੀ ਲਸ਼ਕਰ-ਏ-ਤਾਇਬਾ ਹੀ ਕਸ਼ਮੀਰ ਦੇ ਹਾਲਾਤ ਵਿਗਾੜ ਰਹੀ ਹੈ ਪ੍ਰੰਤੂ ਸਰਕਾਰ ਸ਼ਾਂਤੀ ਬਹਾਲੀ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ 25 ਜੂਨ ਨੂੰ ਸੋਪੋਰ 'ਚ ਮਾਰੇ ਗਏ 2 ਅੱਤਵਾਦੀਆਂ ਦਾ ਸਬੰਧ ਲਸ਼ਕਰ ਦੇ ਨਾਲ ਸੀ।    Click to read complete description
ਕੇਂਦਰ ਦੀਆਂ ਨੀਤੀਆਂ ਨਾਲ ਮਹਿੰਗਾਈ ਵਧੀ : ਮੋਦੀ :ਅਹਿਮਦਾਬਾਦ - ਵੱਧਦੀ ਮਹਿੰਗਾਈ ਲਈ ਕਾਂਗਰਸ ਦੀ ਸੰਪ੍ਰਗ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਮੁੱਖਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਵਿੱਚ ਸ਼ਾਸਨ ਕਰਨ ਵਾਲੇ ਲੋਕ ਆਮ ਜਨਤਾ ਦੀਆਂ ਲੋੜਾਂ ਪ੍ਰਤੀ ਅਸੰਵੇਦਨਸ਼ੀਲ ਹੋ ਗਏ ਹਨ।    Click to read complete description
ਨੋਕੀਆ ਨੇ ਪੇਸ਼ ਕੀਤੀ ਮੁਫ਼ਤ ਪੁਸ਼ ਈ-ਮੇਲ ਸੇਵਾ :ਚੰਡੀਗੜ੍ਹ - ਨੋਕੀਆ ਨੇ ਅੱਜ ਇੱਥੇ ਨੋਕੀਆ ਮੈਸੇਜਿੰਗ ਦਾ ਨਵਾਂ ਸੁਧਰਿਆ ਹੋਇਆ ਰੂਪ ਪੇਸ਼ ਕੀਤਾ। ਇਸ ਰਾਹੀਂ ਨੋਕੀਆ ਸਿੰਬੀਅਨ ਡਿਵਾਈਸ ਦੇ ਨਾਲ ਮੁਫਤ ਪੁਸ਼ ਈ ਮੇਲ ਸੇਵਾ ਮੁਹੱਈਆ ਕਰਵਾਈ ਗਈ ਹੈ।    Click to read complete description
ਟਾਟਾ ਏਸ ਸਭ ਤੋਂ ਵੱਧ ਹਿੱਸੇ ਵਾਲੀ ਕੰਪਨੀ ਬਣੀ :ਮੁੰਬਈ - ਪੇਂਡੂ ਅਤੇ ਕਸਬਾ ਖੇਤਰ ਵਿਚ ਮਈ 2005 ਵਿਚ ਭਾਰਤ ਦੇ ਪਹਿਲੇ ਮਿੰਨੀ ਟਰੱਕ ਪੇਸ਼ ਕਰਕੇ ਵਾਹਨ ਉਦਯੋਗ ਵਿਚ ਇਕ ਨਵੇਂ ਯੁੱਗ ਦਾ ਆਰੰਭ ਕਰਨ ਵਾਲੀ ਟਾਟਾ ਏਸ ਕੰਪਨੀ ਨੇ ਤਿਪਹੀਆ ਵਾਹਨ ਡਰਾਈਵਰਾਂ ਲਈ ਸੁਰੱਖਿਅਤ ਤੇ ਭਰੋਸੇਯੋਗ ਸਾਧਨ ਹਨ, ਸ਼ੁਰੂਆਤ ਕੀਤੀ ਸੀ।    Click to read complete description
ਅਮਰੀਕੀ ਡਰੋਨ ਹਮਲੇ 'ਚ 10 ਅੱਤਵਾਦੀ ਹਲਾਕ :ਪਿਸ਼ਾਵਰ- ਅਮਰੀਕੀ ਡਰੋਨ ਜਹਾਜ਼ਾਂ ਵੱਲੋਂ ਪਾਕਿਸਤਾਨ ਦੇ ਅਫਗਾਨਿਸਤਾਨ ਨਾਲ ਲਗਦੇ ਸਰਹੱਦੀ ਖੇਤਰ ਦੱਖਣੀ ਵਜ਼ੀਰਸਤਾਨ ਦੇ ਕਬਾਇਲੀ ਖੇਤਰ 'ਚ ਦਾਗੀਆਂ ਗਈਆਂ ਮਿਜ਼ਾਈਲਾਂ ਕਾਰਨ 10 ਅੱਤਵਾਦੀ ਮਾਰੇ ਗਏ।    Click to read complete description
ਖ਼ਰਾਬ ਹਾਲਾਤ ਲਈ ਦੇਸ਼ ਵਿਰੋਧੀ ਤਾਕਤਾਂ ਜ਼ਿੰਮੇਵਾਰ-ਚਿਦੰਬਰਮ :ਨਵੀਂ ਦਿੱਲੀ- ਜੰਮੂ-ਕਸ਼ਮੀਰ 'ਚ ਲਗਾਤਾਰ ਜਾਰੀ ਹਿੰਸਾ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਪੀ. ਚਿਦੰਬਰਮ ਨੇ ਕਿਹਾ ਹੈ ਕਿ ਉਹ ਸੂਬੇ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਹਿੰਸਾ 'ਤੇ ਕਾਬੂ ਪਾਉਣ ਲਈ ਪੂਰੀ ਸਹਾਇਤਾ ਦੇਣਗੇ।    Click to read complete description
ਛੱਤੀਸਗੜ੍ਹ 'ਚ ਨਕਸਲੀ ਹਮਲਾ, 26 ਜਵਾਨ ਸ਼ਹੀਦ :ਰਾਏਪੁਰ - ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ 'ਚ ਨਕਸਲੀਆਂ ਦੇ ਘਾਤਕ ਹਮਲੇ ਵਿਚ ਸੀਆਰਪੀਐਫ ਦੇ 26 ਜਵਾਨ ਸ਼ਹੀਦ ਹੋ ਗਏ ਅਤੇ 7 ਜਵਾਨਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।    Click to read complete description
ਪਾਕਿ ਹੈਡਲੀ ਦੇ ਖੁਲਾਸੇ 'ਤੇ ਕਾਰਵਾਈ ਕਰੇ - ਪੀਐਮ :ਟੋਰੰਟੋ - ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਕਿਹਾ ਕਿ ਲਸ਼ਕਰ-ਏ-ਤੈਯਬਾ ਦੇ ਅੱਤਵਾਦੀ ਡੇਵਿਡ ਕੋਲਮੈਨ ਹੈਡਲੀ ਦੁਆਰਾ ਉਪਲਬਧ ਕਰਾਈ ਗਈ ਜਾਣਕਾਰੀ 'ਤੇ ਪਾਕਿਸਤਾਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ।    Click to read complete description
ਮੁਕਾਬਲੇ 'ਚ ਤਿੰਨ ਜਵਾਨ ਸ਼ਹੀਦ, ਛੇ ਅੱਤਵਾਦੀ ਢੇਰ :ਜੰਮੂ - ਜੰਮੂ-ਕਸ਼ਮੀਰ ਦੇ ਕੁੱਪਵਾੜਾ ਸੈਕਟਰ 'ਚ ਅੱਜ ਕੰਟਰੋਲ ਰੇਖਾ 'ਤੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਗਹਿਗੱਚ ਮੁਕਾਬਲੇ 'ਚ ਤਿੰਨ ਜਵਾਨ ਸ਼ਹੀਦ ਹੋ ਗਏ ਜਦਕਿ ਛੇ ਅੱਤਵਾਦੀ ਵੀ ਮਾਰੇ ਗਏ।    Click to read complete description
ਭਾਰਤ ਤੇ ਕੈਨੇਡਾ ਵਿਚਕਾਰ ਪ੍ਰਮਾਣੂ ਕਰਾਰ :ਵੈਨਕੂਵਰ - ਕੈਨੇਡਾ 'ਚ ਇਸ ਵੇਲੇ ਚੱਲ ਰਹੇ ਜੀ-8 ਤੇ ਜੀ-20 ਸਿਖਰ ਸੰਮੇਲਨ 'ਚ ਭਾਰਤ ਅਤੇ ਕੈਨੇਡਾ ਵਿਚਕਾਰ ਗ਼ੈਰ-ਫ਼ੌਜੀ ਪ੍ਰਮਾਣੂ ਸੰਧੀ 'ਤੇ ਮੋਹਰ ਲਾ ਕੇ 25 ਵਰ੍ਹਿਆਂ ਤੋਂ ਦੋਵਾਂ ਮੁਲਕਾਂ ਦੇ ਸਬੰਧਾਂ 'ਚ ਆਈ ਖੜੋਤ ਖ਼ਤਮ ਕਰ ਦਿੱਤੀ।    Click to read complete description
|
|
|
| |
Fatal error: Cannot redeclare readmyfile() (previously declared in /home/eezysms/public_html/veezy/rssfeeds/unhtml.php:12) in /home/eezysms/public_html/veezy/inc/horizmessage.php on line 23
| | | | |